Khasla News: ਅਖੌਤੀ ਜਥੇਦਾਰ ਗੁਰਬਚਨ ਸਿੰਘ, ਹੁਣ ਸੰਤ ਬਾਬਾ

Admin

Administrator
Staff member
ਅਖੌਤੀ ਜਥੇਦਾਰ ਗੁਰਬਚਨ ਸਿੰਘ, ਹੁਣ ਸੰਤ ਬਾਬਾ ਗੁਰਬਚਨ ਸਿੰਘ

Gurbachan_Singh_(BABA).jpg


ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਬਿਗੁਲ ਵਜਦਿਆਂ ਹੀ, ਅਕਾਲੀਆਂ, ਸਾਧਾਂ, ਪੰਥਕ ਕਹਾਉਣ ਵਾਲੀਆਂ ਨਿੱਕੀਆਂ ਨਿੱਕੀਆਂ ਪਾਰਟੀਆਂ, ਚੋਣ ਮੈਦਾਨ ਵਿੱਚ ਨਿੱਤਰ ਪਈਆਂ ਹਨ। ਹਰ ਕਿਸੇ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।ਇਕ ਪਾਸੇ ਅਕਾਲੀ ਦਲ ਬਾਦਲ, ਜਿਸ ਕੋਲ਼ ਸੱਤਾ ਹੈ, ਪੈਸਾ ਹੈ, ਭੀੜ ਹੈ। ਦੂਜੇ ਪਾਸੇ ਹਨ, ਟੁਕੜਿਆਂ 'ਚ ਵੰਡੇ ਪੰਥਕ???

ਇਹ ਕੋਈ ਵੱਡੀ ਕਿਆਸ ਨਹੀਂ ਕਿ, ਕੌਣ ਜਿੱਤੇਗਾ ਇਹ ਚੋਣਾਂ? ਚੋਣਾਂ ਹਮੇਸ਼ਾਂ ਭੀੜ ਵਾਲੇ ਹੀ ਜਿੱਤਦੇ ਹਨ, ਅਤੇ ਜਿੱਤਦੇ ਰਹਿਣਗੇ। ਭੀੜ ਕੋਲ਼ Quality ਨਹੀਂ Quantity ਹੁੰਦੀ ਹੈ। ਇਸੇ ਲਈ Quantity ਵਾਲਿਆਂ ਨੇ ਸ਼੍ਰੋਮਣੀ ਕਮੇਟੀ, ਸਾਧ ਸੰਤ, ਅਖੌਤੀ ਜਥੇਦਾਰ ਖਰੀਦ ਲਏ ਹਨ।

ਇਨ੍ਹਾਂ ਚੋਣਾਂ ਤੋਂ ਬਾਅਦ ਜੋ ਸਿੱਖ ਕੌਮ ਦਾ ਹਸ਼ਰ ਹੋਣਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ। ਹੁਣ ਤਾਂ ਅਖੌਤੀ ਸਾਧ ਲਾਣਾ ਵੀ ਚੋਣਾਂ 'ਚ 30 ਸੀਟਾਂ 'ਤੇ ਚੋਣ ਲੜ ਰਿਹਾ ਹੈ। ਉਨ੍ਹਾਂ ਕੋਲ਼ ਵੀ ਚੰਗੀ ਭੀੜ ਹੈ ਵੋਟਾਂ ਦੀ। ਅਕਾਲੀ ਦਲ ਬਾਦਲ ਅਤੇ ਅਖੌਤੀ ਸਾਧਾਂ ਦਾ ਚੋਣ ਜੀਤਣਾ ਕੋਈ ਮੁਸ਼ਕਿਲ ਨਹੀਂ। ਜਿਸ ਤਰ੍ਹਾਂ ਪਹਿਲਾਂ ਇਨ੍ਹਾਂ ਸਾਧਾਂ ਨੇ ਅਖੌਤੀ ਜਥੇਦਾਰਾਂ ਕੋਲ਼ੋਂ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਵਾਇਆ ਸੀ, ਇਸ ਤੋਂ ਬਾਅਦ ਸਿੱਖ ਰਹਿਤ ਮਰਿਆਦਾ ਦਾ ਭੋਗ ਪਏਗਾ, ਦਰਬਾਰ ਸਾਹਿਬ 'ਚ ਕੀਰਤਨ ਦੀ ਥਾਂ 'ਤੇ ਚਿਮਟੇ ਢੋਲਕੀਆਂ ਨਾਲ ਗੀਤ ਗਾਏ ਜਾਣਗੇ, ਅਤੇ ਹੋਰ ਜੋ ਕੁੱਝ ਡੇਰਿਆਂ 'ਚ ਹੋ ਰਿਹਾ ਹੈ, ਉਹ ਹੋਇਗਾ।

ਹਾਲੇ ਸਾਧਾਂ ਨਾਲ ਚੋਣਾਂ ਲਈ ਸੀਟਾਂ ਦਾ ਸਮਝੌਤਾ ਹੀ ਹੋਇਆ ਹੈ, ਅਖੌਤੀ ਜਥੇਦਾਰ ਨੇ ਆਪਣੀ ਦਸਤਾਰ ਵੀ ਟਕਸਾਲੀਆਂ ਵਾਲੀ ਬਨਣੀ ਸ਼ੁਰੂ ਕਰ ਦਿੱਤੀ ਹੈ, ਬਾਅਦ 'ਚ ਪਜਾਮਾ ਵੀ ਲੱਥੇਗਾ, ਦਰਬਾਰ ਸਾਹਿਬ 'ਚ ਅਖੌਤੀ ਦਸਮ ਗ੍ਰੰਥ ਦਾ ਹਨੇਰਾ ਵੀ ਹੋਇਗਾ। ਇਸ ਸਾਰੇ ਬਦਲਾਅ ਲਈ ਜਿੰਮੇਵਾਰ ਖੁੱਦ ਭੋਲੇ (ਮੂਰਖ) ਸਿੱਖ ਹੋਣਗੇ।

ਬਹੁਤ ਕੁੱਝ ਲਿਖਿਆ ਜਾ ਸਕਦਾ ਹੈ ਇਸ ਵਿਸ਼ੇ 'ਤੇ, ਪਰ ਜਦੋਂ ਕੋਈ ਘੇਸਲ ਵੱਟ ਕੇ ਸੌਂ ਜਾਏ, ਤਾਂ ਉਸ ਨੂੰ ਜਗਾਉਣਾ ਬਹੁਤ ਔਖਾ ਹੁੰਦਾ ਹੈ, ਇਹੀ ਹਾਲ ਸਿੱਖਾਂ ਦਾ ਹੈ।

ਸੰਪਾਦਕ ਖਾਲਸਾ ਨਿਊਜ਼ - September 4, 2011

source:

http://www.khalsanews.org/newspics/2...bachan%20S.htm


More...
 
Top