An Account of Wife of Banda Singh Bahadur - Princess Rattan Kaur (in Punjabi)

Admin

Administrator
Staff member
<div>ਬੰਦਾ ਸਿੰਘ ਬਹਾਦਰ ਦੀ ਧਰਮ-ਪਤਨੀ ਰਾਜਕੁਮਾਰੀ ਰਤਨ ਕੌਰ

ਬੰਦਾ ਸਿੰਘ ਬਹਾਦਰ ਦੇ ਸਾਥੀ ਸਿੰਘਾਂ ਨੂੰ ਸ਼ਹੀਦ ਕਰਦਿਆਂ ਨੂੰ ਅੱਖੀਂ ਦੇਖ ਕੇ ਜਿਹੜਾ ਪੱਤਰ 10 ਮਾਰਚ, 1716 ਨੂੰ ਜੌਹਨ ਸਰਮਨ ਅਤੇ ਐਡਵਰਡ ਸਟੀਫਨਸਨ ਨੇ ਕਲਕੱਤੇ ਵਿਖੇ ਆਪਣੇ ਬੌਸ ਨੂੰ ਲਿਖਿਆ ਸੀ ਉਸ ਵਿਚ ਦੱਸਿਆ ਗਿਆ ਹੈ ਕਿ ਬੰਦਾ ਸਿੰਘ ਬਹਾਦਰ ਨੂੰ ਉਸ ਦੇ ਪਰਿਵਾਰ ਸਮੇਤ ਅਤੇ 780 ਸਿੰਘਾਂ ਸਮੇਤ ਫੜ ਲਿਆ ਗਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਬੰਦਾ ਸਿੰਘ ਬਹਾਦਰ ਦੀ ਧਰਮ-ਪਤਨੀ ਅਤੇ ਉਸ ਦਾ ਇਕੋ-ਇਕ ਪੁੱਤਰ ਵੀ ਉਸ ਦੇ ਨਾਲ ਸੀ। ਇਹ ਪੱਤਰ ਇਤਿਹਾਸਕ ਤੌਰ ਤੇ ਬਹੁਤ ਵੱਡੀ ਸਮਕਾਲੀ ਗਵਾਹੀ ਹੈ। ਇਸ ਸਮਕਾਲੀ ਗਵਾਹੀ ਦੀ ਪਰੋੜ੍ਹਤਾ ਇਕ ਹੋਰ ਸਮਕਾਲੀ ਗਵਾਹੀ ਵੀ ਕਰ ਰਹੀ ਹੈ। ਇਹ ਸਮਕਾਲੀ ਗਵਾਹੀ ਹੈ ਬਾਦਸ਼ਾਹ ਦੇ ਆਪਣੇ ਸ਼ਾਹੀ ਦਰਬਾਰ ਦੀਆਂ ਖ਼ਬਰਾਂ ਛਾਪਣ ਵਾਲੇ ਉਸ ਸਮੇਂ ਦੇ ਅਖ਼ਬਾਰ। ਇਨ੍ਹਾਂ ਨੂੰ ਅਖ਼ਬਾਰ-ਏ-ਦਰਬਾਰ-ਏ-ਮੁਅੱਲਾ ਕਿਹਾ ਜਾਂਦਾ ਹੈ। 13 ਦਸੰਬਰ, 1715 ਦੇ ਅਖ਼ਬਾਰ ਵਿਚ ਉਸ ਖ਼ਬਰ ਨੂੰ ਛਾਪਿਆ ਗਿਆ ਸੀ ਜਿਸ ਰਾਹੀਂ ਬਾਦਸ਼ਾਹ ਨੂੰ ਇਤਮਾਦ-ਉਦ-ਦੌਲਾ ਮੁਹੰਮਦ ਅਮੀਨ ਖਾਨ ਨੇ ਦੱਸਿਆ ਸੀ ਕਿ ਬੰਦਾ ਸਿੰਘ ਬਹਾਦਰ ਨੂੰ ਉਸ ਦੇ ਪਰਿਵਾਰ ਸਮੇਤ ਅਤੇ ਇਕ ਹਜ਼ਾਰ ਦੇ ਕਰੀਬ ਸਾਥੀਆਂ ਸਮੇਤ ਫੜ ਲਿਆ ਗਿਆ ਹੈ।



8 ਜੂਨ, 1716 ਨੂੰ ਬਾਦਸ਼ਾਹ ਫਾਰੁੱਖ਼ਸ਼ੀਅਰ ਨੇ ਹੁਕਮ ਦਿੱਤਾ ਸੀ ਕਿ ਬੰਦਾ ਸਿੰਘ ਬਹਾਦਰ ਨੂੰ ਤਿਰਪੋਲੀਆ ਕਿਲ੍ਹੇ ਵਿਚੋਂ ਕੱਢ ਕੇ ਅਤੇ ਖ਼ਵਾਜਾ ਕੁਤਬਦੀਨ ਬਖ਼ਤਿਆਰ ਕਾਕੀ ਦੀ ਮਜ਼ਾਰ ਕੋਲ ਲਿਜਾ ਕੇ ਮਾਰ ਦਿੱਤਾ ਜਾਵੇ। ਇਹ ਹੁਕਮ 9 ਜੂਨ, 1716 ਦੇ ਅਖ਼ਬਾਰ ਵਿਚ ਛਪਿਆ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ਬੰਦਾ ਸਿੰਘ ਬਹਾਦਰ ਨੂੰ ਮਾਰਨ ਸਮੇਂ ਪਹਿਲਾਂ ਉਸ ਦੇ ਪੁੱਤਰ ਨੂੰ ਮਾਰਿਆ ਜਾਵੇ। ਫਿਰ ਬੰਦਾ ਸਿੰਘ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ ਜਾਣ, ਫਿਰ ਉਸ ਦੀ ਜੀਭ ਨੂੰ ਮੂੰਹ ਵਿਚੋਂ ਖਿੱਚ ਕੇ ਕੱਢ ਦਿੱਤਾ ਜਾਵੇ ਅਤੇ ਫਿਰ ਉਸ ਦੀ ਚਮੜੀ ਨੂੰ ਉਧੇੜ ਕੇ ਹੱਡਾਂ ਨਾਲੋਂ ਅਲੱਗ ਕਰ ਦਿੱਤਾ ਜਾਵੇ। ਇਸ ਹੁਕਮ ਦੀ ਪੂਰੀ ਤਾਮੀਲ ਕੀਤੀ ਗਈ ਸੀ। 9 ਜੂਨ, 1716 ਨੂੰ ਇਹ ਸਾਰੀ ਕਾਰਵਾਈ ਕਰ ਕੇ ਬਾਦਸ਼ਾਹ ਨੂੰ ਇਸ ਸਭ ਕੁੱਝ ਤੋਂ ਜਾਣੂੰ ਕਰਵਾਇਆ ਗਿਆ ਸੀ। ਇਹ ਖ਼ਬਰ 10 ਜੂਨ, 1716 ਦੇ ਅਖ਼ਬਾਰਾਂ ਵਿਚ ਇਉਂ ਛਾਪੀ ਗਈ ਸੀ।

More...
 
Top