politics of translation (in punjabi)

Admin

Administrator
Staff member
<div><font size="2"><b><font color="Navy">i am really sorry this article is only in Punjabi . i request admins please don't delete this thread it may serve its purpose to many

ਗੁਰਭਗਤ ਸਿੰਘ
ਅੱਜ ਦੇ ਵਿਸ਼ਵ ਵਿਚ ਸਾਰਥਿਕ ਰਹਿਣ ਲਈ ਹਰ ਕੌਮ ਜਾਂ ਸੱਭਿਆਚਾਰ ਆਪਣੇ ਸ਼ਾਹਕਾਰਾਂ ਨੂੰ ਦੂਜੀਆਂ ਭਾਸ਼ਾਵਾਂ ਵਿਚ ਅਨੁਵਾਦ ਕਰਵਾਉਣ ਲਈ ਤਤਪਰ ਹੈ। ਇਸ ਨਾਲ ਸੱਭਿਆਚਾਰ ਦੇ ਮੈਂਬਰਾਂ ਨੂੰ ਮਾਣ ਮਿਲਦਾ ਹੈ। ਅੰਤਰਰਾਸ਼ਟਰੀ ਭਾਈਚਾਰਿਆਂ ਵਿਚ ਆਉਣ-ਜਾਣ ਦੀ ਸਹੂਲਤ ਮਿਲਦੀ ਹੈ। ਆਰਥਿਕ ਅਤੇ ਰਾਜਨੀਤਕ ਸੁਵਿਧਾਵਾਂ ਵੀ ਕਿਸੇ ਦੇਸ਼ ਦੀ ਸਾਰਥਿਕਤਾ ਅਨੁਸਾਰ ਹੀ ਮਿਲਦੀਆਂ ਹਨ। ਪਰ ਅਨੁਵਾਦਾਂ ਰਾਹੀਂ ਸਾਰਥਿਕ ਹੋਣ ਦਾ ਰਾਹ ਏਡਾ ਸੌਖਾ ਨਹੀਂ। ਅਨੁਵਾਦ ਦਾ ਵਿਸ਼ਵ ਜਾਂ ਅਨੁਸ਼ਾਸਨ ਭੋਲੇਪਣ ਨਾਲ ਨਹੀਂ ਚੱਲਦਾ। ਉਸ ਵਿਚ ਵੀ ਪ੍ਰਭੁਤਾ ਅਤੇ ਨਿਮਰਤਾ ਦੀ ਜੰਗ ਚੱਲਦੀ ਰਹਿੰਦੀ ਹੈ। ਬਲਵਾਨ ਸਭਿਆਚਾਰਾਂ ਦੀਆਂ ਭਾਸ਼ਾਵਾਂ ਸ਼ਕਤੀ ਹਥਿਆਉਣ ਦੇ ਸਾਧਨ ਹਨ। ਇਨ੍ਹਾਂ ਭਾਸ਼ਾਵਾਂ ਦੇ ਪ੍ਰਮੁੱਖ ਚਿੰਨ੍ਹ ਅਤੇ ਮੁਹਾਵਰੇ ਸਬੰਧਤ ਸਭਿਆਚਾਰਾਂ ਦੀਆਂ ਰਾਜਨੀਤਕ ਇਛਾਵਾਂ ਅਤੇ ਮੁੱਦਿਆਂ ਨਾਲ ਜੁੜੇ ਹੋਏ ਹਨ। ਅਨੁਵਾਦ ਜਗਤ ਵਿਚ ਪ੍ਰਭੁਤਾ ਅਤੇ ਨਿਮਰਤਾ ਦੀ ਜੰਗ ਬੜੀ ਤੀਖਣ ਹੈ। ਇਹ ਪ੍ਰਤੱਖ ਨਹੀਂ ਦਿਸਦੀ। ਉਂਜ ਤਾਂ ਸਿਧਾਂਤਕ ਤੌਰ

More...
 
Top