Ashutosh - I Am Only Repeating What Has Been Stated in Bachittar Natak

Admin

Administrator
Staff member
ਆਸ਼ੂਤੋਸ਼ ਦੇ ਬਿਆਨ ਨੇ ਸੰਤ ਸਮਾਜ ਨੂੰ ਕਸੂਤੇ ਫਸਾਇਆ
ਕਹਿੰਦਾ ,’ਮੈਂ ਤਾਂ ‘ਦਸਮ ਗ੍ਰੰਥ’ ਦਾ ਹੀ ਪਾਲਣ ਕਰ ਰਿਹਾਂ’
ਅੰਮ੍ਰਿਤਸਰ ਟਾਈਮਜ਼ ਬਿਊਰੋ

ਲੁਧਿਆਣਾ: ਦਿਵਿਆ ਜਯੋਤੀ ਜਾਗਰਤੀ ਸੰਸਥਾਨ ਨੂਰਮਹਿਲ ਡੇਰੇ ਦੇ ਮੁਖੀ ਆਸ਼ੂਤੋਸ਼ 'ਮਹਾਰਾਜ' ਨੇ ਲੁਧਿਆਣੇ ਵਿਖੇ ਖੂਨੀ ਕਾਰਾ ਵਰਤਾਉਣ ਤੋਂ ਬਾਅਦ ਰਾਤ ਦੇ ਹਨੇਰੇ ਵਿਚ ਦਿੱਲੀ ਪਹੁੰਚ ਕੇ ਆਪਣੀ ਸਫਾਈ ਵਿਚ ਜੋ ਬਿਆਨ ਦਿਤਾ ਹੈ ਉਸ ਨਾਲ ਜਿਥੇ ਸਿੱਖ ਪੰਥ ਦੇ ਬਾਰੇ ਵਿਚ ਹਿੰਦੂ ਵਰਗ ਦੀਆਂ ਕੂੜ ਸੋਚਾਂ ਤੇ ਧਾਰਨਾਵਾਂ ਇਕ ਵਾਰ ਮੁੜ ਉਘੜ ਕੇ ਸਾਹਮਣੇ ਆ ਗਈਆਂ ਹਨ, ਉਥੇ ਆਸ਼ੂੁਤੋਸ਼ ਵੱਲੋਂ ਆਪਣੇ ਬਚਾਉ ਲਈ ‘ਦਸਮ ਗ੍ਰੰਥ’ ਦਾ ਆਸਰਾ ਲੈਣ ਦੇ ਯਤਨਾਂ ਨੇ ਸਿੱਖ ਸਮਾਜ ਦੇ ਚੌਧਰੀਆਂ ਨੂੰ ਬਹੁਤ ਹੀ ਕਸੂਤੀ ਸਥਿਤੀ ਵਿਚ ਲਿਜਾ ਖੜ੍ਹਾ ਕੀਤਾ ਹੈ। ‘ਹਿੰਦੁਸਤਾਨ ਟਾਈਮਜ਼’ ਦੇ ਵਿਸ਼ੇਸ਼ ਰਿਪੋਰਟਰ ਅਮਿਤ ਸ਼ਰਮਾ ਨੇ ਜਦੋਂ ਆਸ਼ੂੁਤੋਸ਼ ਨੂੰ ਇਹ ਪੁੱਛਿਆ ਕਿ ਕੀ ਉਹ ਸਿੱਖਾਂ ਨੂੰ ਹਿੰਦੂ ਸਮਾਜ ਦਾ ਹੀ ਅੰਗ ਮੰਨਦਾ ਤੇ ਕਹਿੰਦਾ ਹੈ ਤਾਂ ਆਸ਼ੂੁਤੋਸ ਦਾ ਉਤਰ ਸੀ ਕਿ ਉਹ ਤਾਂ ਉਹੀ ਗੱਲ ਕਹਿ ਰਿਹਾ ਹੈ ਜਿਹੜੀ ‘ਬਚਿਤਰ ਨਾਟਕ’ ਵਿਚ ਲਿਖੀ ਹੋਈ ਹੈ, ਕਿ ਸਿੱਖ ਗੁਰੂ ਸਾਹਿਬਾਨ ਹਿੰਦੂ ਪੈਗੰਬਰਾਂ ਦੀ ਹੀ ਅੰਸ਼ ਵਿਚੋਂ ਸਨ, ਅਤੇ ਇਹੀ ਗੱਲ ਜਥੇਦਾਰ ਪੂਰਨ ਸਿੰਘ ਨੇ ਅਕਾਲ ਤਖਤ ਦੇ ਜਥੇਦਾਰ ਹੁੰਦਿਆਂ ਕਹੀ ਸੀ ਕਿ ਸਿੱਖ ‘ਲਵ’ ਅਤੇ ‘ਕੁਸ਼’ ਦੀ ਔਲਾਦ ਹਨ। ਜਦ ਸੰਤ ਸਮਾਜ ਦੇ ਆਗੂਆਂ ਨੂੰ ਪੱਤਰਕਾਰਾਂ ਨੇ ਆਸ਼ੂੁਤੋਸ਼ ਦੇ ਇਸ ਬਿਆਨ ਬਾਰੇ ਸਪਸ਼ਟਕਰਨ ਦੇਣ ਲਈ ਕਿਹਾ ਤਾਂ ਉਨ੍ਹਾਂ ਨੇ ਚੁੱਪ ਵੱਟ ਲਈ। ਇਕ ‘ਬਾਬੇ’ ਨੇ ਸਿਰਫ ਏਨਾ ਕਿਹਾ ਕਿ ਇਸ ਦਾ ਜੁਆਬ ‘ਲਾਂਬਾ’ ਜੀ ਦੇਣਗੇ।

ਇਸ ਦੇ ਨਾਲ ਹੀ ਆਸ਼ੂੁਤੋਸ਼ ਨੇ ਬ੍ਰਾਹਮਣਵਾਦੀ ਚੁਸਤੀ ਤੇ ਸ਼ਰਾਰਤ ਦਾ ਪ੍ਰਗਟਾਵਾ ਕਰਦੇ ਹੋਏ ਕੁੱਝ ਸਿੱਖ ਜਥੇਬੰਦੀਆਂ ਅਤੇ ਉਨ੍ਹਾਂ ਵਿਚਕਾਰ ਚਲੇ ਆ ਰਹੇ ਵਿਵਾਦ ਨੂੰ ਤੁਰੰਤ ਹੱਲ ਕਰਨ ਲਈ ਪੰਜ ਸਿੰਘ ਸਹਿਬਾਨ ਨਾਲ ਗੱਲਬਾਤ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਸੰਸਥਾਨ ਦੇ ਮੁਖੀ ਨੇ ਕਿਹਾ ਹੈ ਕਿ ਦੇਸ਼ ਵਿਚ ਅਮਨ ਅਮਾਨ ਲਈ ਉਹ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਜਾਣ ਲਈ ਵੀ ਤਿਆਰ ਹੈ। ਆਸ਼ੂਤੋਸ਼ ਨੇ ਕਿਹਾ ਕਿ ਉਹ ਗੱਲਬਾਤ ਰਾਹੀ ਮਸਲੇ ਦਾ ਹੱਲ ਕੱਢਣ ਦੇ ਹੱਕ ਵਿਚ ਹੈ। ਉਸਨੇ ਕਿਹਾ ਕਿ ਮੇਰੇ ਵਲੋਂ ਕਦੇ ਕੋਈ ਵਿਵਾਦ ਵਾਲੀ ਗੱਲ ਨਹੀਂ ਕੀਤੀ ਗਈ। ਜੇ ਕੋਈ ਅਜਿਹੀ ਗੱਲ ਜਾਪਦੀ ਹੈ ਅਤੇ ਸਿੰਘ ਸਾਹਿਬਾਨ ਖੁੱਲ੍ਹੀ ਗੱਲਬਾਤ ਲਈ ਰਾਜ਼ੀ ਹਨ ਤਾਂ ਉਸ ਨੂੰ ਕੋਈ ਇਤਰਾਜ਼ ਨਹੀ ਹੈ। ਫੱਫੇਕੁੱਟਣਾ ਅੰਦਾਜ਼ ਧਾਰਨ ਕਰਦੇ ਹੋਏ ਆਸ਼ੂਤੋਸ਼ ਨੇ ਕਿਹਾ ਕਿ ਉਹ ਹਮੇਸ਼ਾ ਸਮਝੌਤੇ ਦੇ ਹੱਕ ਵਿਚ ਰਿਹਾ ਹੈ।

ਆਸ਼ੂਤੋਸ਼ ਨੇ ਦੱਸਿਆ ਕਿ ਉਸ ਨੂੰ 2002 ਵਿਚ ਸਪੱਸ਼ਟੀਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ `ਤੇ ਸੱਦਿਆ ਗਿਆ ਸੀ ਪਰ ਮਗਰੋ ਉਸ ਨੂੰ ਇਹ ਕਹਿ ਕੇ ਪੇਸ਼ ਹੋਣ ਦੀ ਆਗਿਆ ਨਹੀਂ ਦਿਤੀ ਗਈ ਕਿ ਉਹ ਇਕ ਹਿੰਦੂ ਹੈ ਇਸ ਲਈ ਉਹ ਸ੍ਰੀ ਅਕਾਲ ਤਖਤ `ਤੇ ਨਹੀਂ ਜਾ ਸਕਦੇ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਇਸ ਮਸਲੇ ਦੇ ਹੱਲ ਦੀ ਕੋਸ਼ਿਸ ਕੀਤੀ ਸੀ ਅਤੇ ਇਹ ਵੀ ਪੇਸ਼ਕਸ ਕੀਤੀ ਸੀ ਕਿ ਉਸ ਵਲੋਂ ਛਾਪੇ ਗਏ ਸਾਹਿਤ ਦੀ ਪੜਚੋਲ ਵੀ ਕੀਤੀ ਜਾ ਸਕਦੀ ਹੈ ਪਰ ਉਸ ਦੀਆਂ ਕੋਸ਼ਿਸਾਂ ਨਾਕਾਮ ਰਹੀਆਂ। ਆਸ਼ੂਤੋਸ਼ ਨੇ ਇਹ ਵੀ ਦੱਸਿਆ ਕਿ ਅਸੀਂ ਆਪਣਾ ਸਾਰਾ ਲਿਟਰੇਚਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜ ਦਿਤਾ ਸੀ ਅਤੇ ਨਾਲ ਇਹ ਵੀ ਹਲਫ਼ ਦਿਤਾ ਸੀ ਕਿ ਜੇ ਇਸ ਲਿਟਰੇਚਰ ਵਿਚ ਕੋਈ ਇਤਰਾਜ ਯੋਗ ਗੱਲ ਹੈ ਤਾਂ ਉਹ ਇਸ ਨੂੰ ਕੱਟ ਦੇਣਗੇ।

ਡੇਰਾ ਮੁਖੀ ਨੇ ਦੱਸਿਆ ਕਿ ਜਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਉਨ੍ਹਾਂ ਨੇ ਡੇਰੇ ਦੇ ਲਿਟਰੇਚਰ ਦੀ ਘੋਖ ਲਈ ਇਕ ਤਿੰਨ ਮੈਬਰੀ ਕਮੇਟੀ ਬਣਾਈ ਸੀ ਜਿਸ ਨੇ ਉਸ ਨੂੰ ਇਨਾਂ ਦੋਸ਼ਾਂ ਤੋਂ ਬਰੀ ਕਰ ਦਿੱਤਾ ਕਿ ਉਸ ਵਲੋਂ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਇਕ ਸਵਾਲ ਦੇ ਜਵਾਬ ਵਿਚ ਆਸ਼ੂਤੋਸ਼ ਨੇ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਗਿਆਨ ਦੇ ਅਥਾਹ ਸਾਗਰ ਹਨ। ਲੁਧਿਆਣਾ ਸਮਾਗਮ ਬਾਰੇ ਪੁੱਛੇ ਜਾਣ `ਤੇ ਨੂਰਮਹਿਲ ਡੇਰੇ ਦੇ ਮੁਖੀ ਨੇ ਆਖਿਆ ਕਿ ਡੇਰੇ ਨੇ ਇਸ ਸਮਾਗਮ ਲਈ ਅਗਾਊਂ ਇਜ਼ਾਜਤ ਲੈ ਲਈ ਸੀ, ਮਨਜ਼ੂਰੀ ਮਿਲਣ `ਤੇ ਹੀ ਸਮਾਗਮ ਕੀਤਾ ਗਿਆ ਹੈ। ਜਿਸ ਕਰਕੇ ਕਾਨੂੰਨੀ ਪੱਖ ਤੋਂ ਉਨ੍ਹਾਂ ਉਤੇ ਕੋਈ ਦੋਸ਼ ਆਇਦ ਨਹੀਂ ਹੁੰਦਾ।

ਇਸੇ ਦੌਰਾਨ 'ਅੰਮ੍ਰਿਤਸਰ ਟਾਈਮਜ਼' ਨੇ ਅਸ਼ੂਤੋਸ਼ ਦੇ ਇਸ ਬਿਆਨ ਬਾਰੇ ਜਦੋਂ ਪ੍ਰੋ. ਜਗਮੋਹਣ ਸਿੰਘ, ਜੋ ਕਿ 2004 ਵਿਚ ਅਕਾਲ ਤਖਤ ਦੇ ਜਥੇਦਾਰ ਵੱਲੋਂ ਨੂਰਮਹਿਲ ਦੇ ਡੇਰੇ ਬਾਰੇ ਸੱਚ ਦੀ ਪੜਤਾਲ ਕਰਨ ਲਈ ਬਣਾਈ ਗਈ ਦਸ ਮੈਂਬਰੀ ਕਮੇਟੀ ਦੇ ਕਨਵੀਨਰ ਸਨ, ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਡੇਰੇ ਦੇ ਸੰਚਾਲਕਾਂ ਨੇ ਉਨ੍ਹਾਂ ਨੂੰ ਆਪਣੇ ਕੁੱਝ ਪ੍ਰੋਗਰਾਮਾਂ ਦੀਆਂ ਸੀ ਡੀ 'ਜ਼ ਦੇਣ ਤੋਂ ਕੋਰਾ ਇਨਕਾਰ ਕਰ ਦਿਤਾ ਸੀ। ਫਿਰ ਵੀ ਕਮੇਟੀ ਨੇ ਡੇਰੇ ਦੀਆਂ ਕਿਤਾਬਾਂ ਤੇ ਸੀ ਡੀ ਜ਼ ਦੀ ਘੋਖ ਪੜਤਾਲ ਕਰਕੇ ਜੋ ਨਤੀਜੇ ਕੱਢੇ ਸਨ, ਉਨ੍ਹਾਂ ਤੋਂ ਸਿੰਘ ਸਾਹਿਬਾਨ ਨੂੰ ਭਲੀਭਾਂਤ ਜਾਣੂੰ ਕਰਵਾ ਦਿਤਾ ਗਿਆ ਸੀ। ਕਮੇਟੀ ਵੱਲੋਂ ਤਿਆਰ ਕੀਤੀ ਗਈ ਇਹ ਰਿਪੋਰਟ (ਜੋ ਕਿ 'ਅੰਮ੍ਰਿਤਸਰ ਟਾਈਮਜ਼' ਦੇ ਹਥਲੇ ਅੰਕ ਵਿਚ ਅਲਹਿਦਾ ਛਾਪੀ ਗਈ ਹੈ) ਪੜ੍ਹਕੇ ਸਿੱਖ ਧਰਮ ਬਾਰੇ ਡੇਰੇ ਦੀਆਂ ਭੁਲੇਖਾ-ਪਾਊ ਧਾਰਨਾਵਾਂ ਤੇ ਸਰਗਰਮੀਆਂ ਬਾਰੇ ਕਿਸੇ ਭੁਲੇਖੇ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ।

9 ਦਸੰਬਰ 2009

ਅੰਮ੍ਰਿਤਸਰ ਟਾਈਮਜ਼ ਬਿਊਰੋ

Attachments - Sikh Philosophy Network
1220d1261111877-ashutosh-i-am-only-repeating-what-ashutosh.gif




More...
 
Top